ਮੇਰੀ ਧਾਰਨਾ ਹੈ ਮੈਂ ਉੱਡ ਸਕਦਾ ਹਾਂ - Mixità

Info06/08/2019ਮੇਰੀ ਧਾਰਨਾ ਹੈ ਮੈਂ ਉੱਡ ਸਕਦਾ ਹਾਂ

SHARE

ਮੇਰੀ ਧਾਰਨਾ ਹੈ ਮੈਂ ਉੱਡ ਸਕਦਾ ਹਾਂ

 ਮੇਰੀ ਧਾਰਨਾ ਹੈ ਮੈਂ ਹੱਥ ਲਾ ਸਕਦਾ ਹਾਂ ਆਸਮਾਨ ਨੂੰ

 ਮੈਂ ਸੋਚਦਾ ਹਾਂ ਇਸ ਦੇ ਬਾਰੇ ਦਿਨ ਰਾਤ –

 ਫੈਲਾ ਕੇ ਆਪਣੇ ਪੰਖ ਉੱਡ ਜਾਣਾ ਬਹੁਤ ਦੂਰ।

 

ਜਦ ਮੈਂ ਇਹ ਗਾਣਾ ਸੁਣਦਾ ਹਾਂ ਤਾਂ ਅਕਸਰ ਸੋਚਦਾ ਹਾਂ ਕਿ “ਮੇਰੀ ਧਾਰਨਾ ਹੈ ਮੈਂ ਉੱਡ ਸਕਦਾ ਹਾਂ” ਵਿੱਚ ਕਿੰਨੀ ਸੱਚਾਈ ਹੈ… ਯਾਨੀ, ਸਾਡੇ ਸਾਰਿਆਂ ਵਿੱਚ ਇੱਕ ਵੱਡੀ ਸਮਰੱਥਾ ਹੈ ਆਪਣੇ ਮਨ ਵਿੱਚ ਅਤੇ ਆਪਣੀ ਕਲਪਨਾ ਵਿੱਚ ਉਡਾਨ ਭਰਨ ਦੀ। ਕੀ ਕਦੇ ਅਜਿਹਾ ਹੋਇਆ ਹੈ ਕਿ ਤੁਸੀਂ ਕਿਸੇ ਬੈਂਚ ਤੇ ਬੈਠੇ ਹੋਏ, ਬਿਨਾਂ ਕਿਸੇ ਅਟੈਚੀ ਬੈਗਾਂ ਦੇ, ਆਪਣੇ ਮਨ ਵਿੱਚ ਕਿਸੇ ਦੂਰ ਦੀ ਥਾਂ ਦੀ ਸੈਰ ਕਰ ਰਹੇ ਹੋਵੋ? ਜ਼ਰਾ ਸੋਚੋ, ਕਲਪਨਾ ਦੇ ਪੰਖਾਂ ‘ਤੇ ਤੁਸੀਂ ਦੂਰ ਦੁਰਾਡੇ ਉਡਾਰੀ ਦਾ ਆਨੰਦ ਲੈ ਰਹੇ ਹੋਵੋ…ਪਰ ਹਾਂ, ਸਿਰਫ ਤਦੋਂ ਤਕ ਜਦ ਤਕ ਕੋਈ ਆ ਕੇ ਇਸ ਵਿੱਚ ਵਿਘਨ ਨਾ ਪਾਵੇ ਅਤੇ ਤੁਹਾਨੂੰ ਵਾਪਸ ਜ਼ਮੀਨ ‘ਤੇ ਨਾ ਲੈ ਆਵੇ!

ਜਾਂ, ਖਾਸ ਤੌਰ ਤੇ ਅੱਜਕੱਲ, ਜਦ ਅਸੀਂ ਸੋਸ਼ਲ ਮੀਡਿਆ ‘ਤੇ ਲੋਕਾਂ ਨੂੰ ਛੁੱਟੀਆਂ ਮਨਾਉਂਦੇ ਦੇਖਦੇ ਹਾਂ, ਹਰ 15 ਸਕਿੰਟਾਂ ਵਿੱਚ ਅਸੀਂ ਆਪਣੇ ਆਪ ਨੂੰ ਇੱਕ ਦੂਜੀ ਥਾਂ ਤੇ ਦੇਖਦੇ ਹਾਂ: ਦੁਨੀਆਂ ਦੇ ਸਭ ਤੋਂ ਸੋਹਣੇ ਸਮੁੰਦਰੀ ਤੱਟਾਂ ‘ਤੇ, ਅੱਜ ਦੇ ਸਭ ਤੋਂ ਮਸ਼ਹੂਰ ਦੇਸ਼ਾਂ ਦੀਆਂ ਗਲੀਆਂ ਵਿੱਚ, ਸਭ ਤੋਂ ਸ਼ਾਨਦਾਰ ਰੈਸਟੋਰੈਂਟਾਂ ਵਿੱਚ…ਅਤੇ ਇਹ ਸਭ ਕੁਝ ਦੂਜੇ ਲੋਕਾਂ ਦੀਆਂ ਤਸਵੀਰਾਂ ਅਤੇ ਵੀਡਿਓ ਦੇਖ ਕੇ ਹੁੰਦਾ ਹੈ ਜੋ ਸਾਡੇ ਵਿਚੋਂ ਅਜਿਹੇ ਲੋਕਾਂ ਨੂੰ ਵੀ ਉਕਸਾਉਂਦੇ ਹਨ ਜੋ ਗਰਮੀਆਂ ਵਿੱਚ ਵੀ ਸ਼ਹਿਰ ਵਿੱਚ ਫੱਸੇ ਹੁੰਦੇ ਹਨ!

ਜੇ ਅਸੀਂ ਆਪਣੇ ਘਰ ਦੇ ਆਰਾਮ ਨੂੰ ਛੱਡ ਕੇ 15 ਸਕਿੰਟਾਂ ਵਿੱਚ ਕਿਸੇ ਦੂਰ ਦੀ ਥਾਂ ਤੇ ਪਹੁੰਚ ਕੇ ਆਨੰਦ ਮਾਣ ਸਕਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਜੀਵਨ ਦੇ ਹਰ ਸਕਿੰਟ ਵਿੱਚ ਅਜਿਹੀ ਉਡਾਰੀ ਮਾਰ ਸਕਦੇ ਹਾਂ ਅਤੇ ਹਰ ਰੋਜ਼ ਨਵੀਂ ਯਾਤਰਾ ਸ਼ੁਰੂ ਕਰਨ ਲਈ ਸਾਨੂੰ ਸੋਸ਼ਲ ਮੀਡਿਆ ਦੀ ਵੀ ਲੋੜ ਨਹੀਂ ਹੈ। ਸਾਨੂੰ ਲੋੜ ਹੈ ਆਪਣੇ ਲਈ ਸਮਾਂ ਕੱਢਣ ਦੀ, ਅਤੇ ਹਰ ਰੋਜ਼ ਨਵੀਂ ਯਾਤਰਾ ਸ਼ੁਰੂ ਕਰਨ ਦੀ… ਅਤੇ ਮੇਰੀ ਧਾਰਨਾ ਹੈ  ਦੀ ਥਾਂ ‘ਤੇ ਮੈਂ ਸੱਚਮੁੱਚ ਉੱਡ ਸਕਦਾ ਹਾਂ ਗੀਤ ਦੀ।

ਮਿਸਾਲ ਵਜੋਂ, ਇਹਨਾਂ ਗਰਮੀਆਂ ਵਿੱਚ ਮੈਂ ਭਾਰਤ ਜਾਣਾ ਸੀ ਪਰ ਆਪਣੇ ਕੰਮ ਦੇ ਸਿਲਸਿਲੇ ਵਿੱਚ ਮੈਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਪਰ ਫੇਰ ਵੀ ਆਪਣੇ ਮਨ ਵਿੱਚ ਮੈਂ ਆਪਣੀ ਕਲਪਨਾ ਵਿੱਚ ਯਾਤਰਾ ਕਰਦੇ ਹੋਏ, ਮੈਂ ਇੱਕ ਦਿਨ ਆਗਰਾ ਵਿੱਚ ਤਾਜ ਮਹਿਲ ਦੇ ਸਾਮ੍ਹਣੇ ਪਹੁੰਚ ਗਿਆ, ਦੂਜੇ ਦਿਨ ਮੈਂ ਉਸ ਘਰ ਵਿੱਚ ਪਹੁੰਚ ਗਿਆ ਜਿਥੇ ਮੇਰਾ ਜਨਮ ਹੋਇਆ ਸੀ ਅਤੇ ਮੈਂ ਵੱਡਾ ਹੋਇਆ ਸੀ, ਜਿਥੇ ਮੀਂਹ ਵਿੱਚ ਨੱਚਣ, ਹੱਸਣ, ਮਜ਼ਾਕ ਕਰਨ ਜਾਂ ਰਿਸ਼ਤੇਦਾਰਾਂ ਨਾਲ ਗੱਲਾ ਕਰਨ ਬਾਰੇ ਸੋਚਦੇ ਹੋਏ ਕਈ ਘੰਟੇ ਬਿਤਾਏ… ਪਰ ਅਫ਼ਸੋਸ, ਮੈਂ ਉਥੇ ਮੌਜੂਦ ਨਹੀਂ ਸੀ।

ਹਾਲਾਂਕਿ ਮੈਂ ਜਾ ਨਹੀਂ ਸਕਿਆ, ਪਰ ਫੇਰ ਵੀ ਮੈਂ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੇ ਨੇੜੇ ਹੋਣਾ ਚਾਹੁੰਦਾ ਸੀ। ਇਹੀ ਕਾਰਨ ਸੀ ਕਿ ਮੈਂ ਇਤਾਲਵੀ ਡਾਕਖ਼ਾਨੇ ਵਿੱਚ MoneyGram ਦੀ ਪੈਸਾ ਟ੍ਰਾਂਸਫਰ ਸੇਵਾ ਉੱਪਰ ਭਰੋਸਾ ਕੀਤਾ ਅਤੇ ਕੁਝ ਹੀ ਮਿੰਟਾਂ ਵਿੱਚ ਮੈਂ ਨਾ ਸਿਰਫ ਆਪਣੀ ਕਲਪਨਾ ਰਾਹੀਂ ਬਲਕਿ ਉਸ ਯੋਗਦਾਨ ਰਾਹੀਂ ਵੀ ਆਪਣੇ ਨਜ਼ਦੀਕੀ ਲੋਕਾਂ ਨਾਲ ਜੁੜ ਸਕਿਆ ਜਿਸ ਨਾਲ, ਮੈਨੂੰ ਪੂਰੀ ਆਸ ਹੈ, ਇਹਨਾਂ ਗਰਮੀਆਂ ਵਿੱਚ ਉਹਨਾਂ ਦੇ ਚਿਹਰਿਆਂ ‘ਤੇ ਜ਼ਿਆਦਾ ਮੁਸਕਾਨ ਆਏਗੀ।

SPONSORED CONTENT


MoneyGram è un global provider di servizi innovativi di trasferimento di denaro e servizi di pagamento che mette in contatto famiglie e amici in tutto il mondo, fornendo loro il modo comodo e affidabile di restare connessi per soddisfare necessità economiche quotidiane e di una vita serena. In Italia con Poste Italiane è possibile inviare denaro nel mondo in modo semplice e veloce con il servizio MoneyGram offerto in oltre 12.000 Uffici Postali. Le opzioni di invio disponibili consentono di scegliere i tempi e i costi più indicati alle proprie esigenze.